ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਨੇ ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਹੇਠ ਵੱਡੀ ਸਫਲਤਾ ਹਾਸਿਲ ਕੀਤੀ ਹੈ। ਕੰਟੋਨਮੈਂਟ ਥਾਣੇ ਦੀ ਟੀਮ ਨੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੌਰਾਨ 3 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕਰਕੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਸ਼ਿਆਂ ਵਿਰੁੱਧ ਜਾਰੀ ਯੁੱਧ ਵਿੱਚ ਇਹ ਇੱਕ ਵੱਡੀ ਕਾਮਯਾਬੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਨਸ਼ਾ ਮਾਫੀਆ ਦਾ ਇਹ ਗਿਰੋਹ ਸਰਹੱਦ ਪਾਰ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾ ਰਿਹਾ ਸੀ। ਫੜੇ ਗਏ ਮੁਲਜ਼ਮਾਂ ਵਿੱਚ ਨਵਪ੍ਰੀਤ ਅਤੇ ਸਚਿਨਪ੍ਰੀਤ ਦੋ ਭਰਾ ਹਨ। ਜਿਨ੍ਹਾਂ ਦਾ ਸੰਪਰਕ ਗੋਇੰਦਵਾਲ ਜ਼ੇਲ੍ਹ ਵਿੱਚ ਬੰਦ ਸੱਜਨਪ੍ਰੀਤ ਨਾਲ ਸੀ। ਸੱਜਨਪ੍ਰੀਤ ਕਮਰਸ਼ੀਅਲ ਮਾਤਰਾ ਦੇ ਕੇਸ ਵਿੱਚ ਸਜ਼ਾ ਕੱਟ ਰਿਹਾ ਹੈ, ਪਰ ਜ਼ੇਲ੍ਹ ਦੇ ਅੰਦਰੋਂ ਹੀ ਨੈਟਵਰਕ ਚਲਾ ਰਿਹਾ ਸੀ। ਉਸਨੇ ਆਪਣੇ ਭਰਾਵਾਂ ਰਾਹੀਂ ਨਸ਼ਿਆਂ ਦੀ ਸਪਲਾਈ ਕਰਵਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਮਨਪ੍ਰੀਤ, ਲਾਲ ਅਤੇ ਹੋਰ ਸਾਥੀਆਂ ਨੂੰ ਦੋ ਮੋਟਰਸਾਈਕਲਾਂ ਸਮੇਤ ਨਾਕੇ ਦੌਰਾਨ ਫੜਿਆ। ਸ਼ੁਰੂਆਤੀ ਤੌਰ 'ਤੇ 220 ਗ੍ਰਾਮ ਹੈਰੋਇਨ ਬਰਾਮਦ ਹੋਈ, ਪਰ ਪੁੱਛਗਿੱਛ ਦੌਰਾਨ ਪੂਰੀ ਖੇਪ ਦਾ ਪਤਾ ਲੱਗੀ। 3 ਕਿਲੋ 32 ਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ।